Friday, November 22, 2024
 

ਰਾਸ਼ਟਰੀ

ਕੋਰੋਨਾ : ਕੇਜਰੀਵਾਲ ਸਰਕਾਰ ਨੇ ਲਿਆ ਫੈਸਲਾ,  30 ਅਪ੍ਰੈਲ ਤੱਕ ਲੱਗੇਗਾ ਨਾਈਟ ਕਰਫਿਊ

April 06, 2021 05:56 PM

ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫਿਊ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਸਰਕਾਰ ਅੱਜ ਰਾਤ ਤੋਂ ਦਿੱਲੀ ਵਿਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਵਿਚ ਅੱਜ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। ਇਹ ਕਰਫਿਊ 30 ਅਪ੍ਰੈਲ ਤੱਕ ਲਾਗੂ ਰਹੇਗਾ।

ਨਾਈਟ ਕਰਫਿਊ ਦੌਰਾਨ ਆਵਾਜਾਈ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਜੋ ਲੋਕ ਕੋਰੋਨਾ ਵੈਕਸੀਨ ਲਗਾਉਣ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਛੋਟ ਹੋਵੇਗੀ ਪਰ ਇਸ ਦੇ ਲਈ ਉਹਨਾਂ ਨੂੰ ਈ-ਪਾਸ ਲੈਣਾ ਪਵੇਗਾ। ਰਾਸ਼ਨ, ਕਰਿਆਨਾ, ਫਲ, ਸਬਜ਼ੀਆਂ, ਦੁੱਧ, ਦਵਾਈ ਆਦਿ ਨਾਲ ਜੁੜੇ ਦੁਕਾਨਦਾਰਾਂ ਨੂੰ ਈ-ਪਾਸ ਰਾਹੀਂ ਆਉਣ-ਜਾਣ ਦੀ ਆਗਿਆ ਹੋਵੇਗੀ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਈ-ਪਾਸ ਰਾਹੀਂ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਆਈ ਡੀ ਕਾਰਡ ਦਿਖਾਉਣ 'ਤੇ ਪ੍ਰਾਈਵੇਟ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ ਨੂੰ ਵੀ ਛੋਟ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਟਿਕਟ ਦਿਖਾਉਣ ’ਤੇ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਛੋਟ ਦਿੱਤੀ ਜਾਵੇਗੀ। ਗਰਭਵਤੀ ਔਰਤਾਂ ਅਤੇ ਇਲਾਜ ਲਈ ਜਾਣ ਵਾਲੇ ਮਰੀਜਾਂ ਨੂੰ ਛੋਟ ਮਿਲੇਗੀ। ਪਬਲਿਕ ਟ੍ਰਾਂਸਪੋਰਟ ਜ਼ਰੀਏ ਤੈਅ ਸਮੇਂ ਦੌਰਾਨ ਉਹਨਾਂ ਲੋਕਾਂ ਨੂੰ ਲਿਆਉਣ ਜਾਂ ਲਿਜਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਨਾਈਟ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ।

 

Have something to say? Post your comment

 
 
 
 
 
Subscribe